ਸ਼੍ਰੀ ਭਗਵੰਤ ਮਾਨ
ਮਾਨਯੋਗ ਮੁੱਖ ਮੰਤਰੀ ਪੰਜਾਬਅਤੇ
ਮੰਤਰੀ ਸਹਿਕਾਰਤਾ ਵਿਭਾਗ ਪੰਜਾਬ
ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮੰਡੀਕਰਣ ਫ਼ੈਡੱਰੇਸ਼ਨ ਲਿਮਟਿਡ, ਜਿਸ ਨੂੰ "ਮਾਰਕਫੈੱਡ" ਵਜੋਂ ਜਾਣਿਆ ਜਾਂਦਾ ਹੈ, 1954 ਵਿੱਚ ਰਜਿਸਟਰਡ ਹੋਇਆ ਸੀ। ਮਾਰਕਫੈੱਡ ਦੀ ਸ਼ੁਰੂਆਤ ਇੱਕ ਸਾਈਕਲ, ਤਿੰਨ ਕਰਮਚਾਰੀ, ਤੇਰਾਂ ਮੈਂਬਰਾਂ ਅਤੇ 45,000 / - ਰੁਪਏ ਦੀ ਪੂੰਜੀ ਨਾਲ ਹੋਈ ਸੀ । ਹੁਣ 2022-2023 ਵਿੱਤੀ ਸਾਲ ਤਕ, ਮਾਰਕਫੈੱਡ ਦੀ ਸਲਾਨਾ ਆਮਦ ਰੁਪੇ 22883 ਕਰੋੜ ਰੁਪਏ ਦੀ ਹੋ ਗਈ ਹੈ ਅਤੇ ਮਾਰਕਫੈੱਡ ਏਸ਼ੀਆ ਦੀਆਂ ਵਡਿਆਂ ਮਾਰਕੀਟਿੰਗ ਸਹਿਕਾਰੀ ਸੰਸਥਾਨਾਂ ਵਿਚੋਂ ਇਕ ਹੈ I ਮਾਰਕਫੈੱਡ ਪੰਜਾਬ ਵਿੱਚ 100 ਤੋਂ ਵੱਧ ਸ਼ਾਖਾ ਦਫਤਰਾਂ, 6 ਪ੍ਰੋਸੈਸਿੰਗ ਅਤੇ ਟਰੇਡਿੰਗ ਯੂਨਿਟਾਂ ਅਤੇ 22 ਜ਼ਿਲ੍ਹਾ ਦਫਤਰਾਂ ਰਾਹੀਂ ਕੰਮ ਕਰਦਾ ਹੈ I
ਮਾਰਕਫੈੱਡ ਦੇ ਮੈਂਬਰ ਸੁਸਾਇਟੀਆਂ ਦੀ ਗਿਣਤੀ ਵਧ ਕੇ 3051 ਹੋ ਗਈ ਹੈ । ਮਾਰਕਫੈੱਡ ਪੰਜਾਬ ਰਾਜ ਦੇ ਕਿਸਾਨ ਭਾਈਚਾਰੇ ਦੀ ਸੇਵਾ ਪ੍ਰਤੀ ਵਚਨਬੱਧ ਇਕ ਬਹੁਤ ਹੀ ਠੋਸ ਅਤੇ ਸਥਿਰ ਸੰਸਥਾ ਵਜੋਂ ਉਭਰੀ ਹੈ I ਮਾਰਕਫੈੱਡ ਨੂੰ ਵੱਖ-ਵੱਖ ਖੇਤਰਾਂ ਜਿਵੇਂ ਕਿ ਸਹਿਕਾਰੀ ਮਾਰਕੀਟਿੰਗ ਗਤੀਵਿਧੀਆਂ, ਭੋਜਨ ਪ੍ਰਾਸੈਸਿੰਗ, ਪਸ਼ੂ ਖੁਰਾਕ ਦਾ ਉਤਪਾਦਨ ਆਦਿ ਵਿੱਚ ਰਾਸ਼ਟਰੀ ਉਤਪਾਦਕਤਾ ਪੁਰਸਕਾਰ ਦਿੱਤੇ ਗਏ ਹਨ I ਮਾਰਕਫੈੱਡ ਵਲੋਂ ਕਿਸਾਨਾਂ ਅਤੇ ਮੈਂਬਰ ਸਹਿਕਾਰੀ ਸਭਾਵਾਂ ਦੇ ਲਾਭ ਲਈ ਨਿਰੰਤਰ ਨਵੀਨਤਾਕਾਰੀ ਪ੍ਰੋਤਸਾਹਨ ਯੋਜਨਾਵਾਂ ਪੇਸ਼ ਕੀਤੀਆਂ ਜਾਂਦਿਆ ਹਨ I
© Copyright 2021 markfed (BETA WEBSITE) . All Rights Reserved.