//markfedpunjab.com/markfed/wp-content/uploads/2021/04/Gidderbaha-Plant-1.jpg

ਮਾਰਕਫ਼ੈੱਡ ਪਸ਼ੂ ਖੁਰਾਕ ਅਤੇ ਅਲਾਇਡ ਇੰਡਸਟਰੀਜ਼, ਗਿੱਦੜਬਾਹਾ

ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫ਼ੈੱਡ ਪੰਜਾਬ ਵੱਲੋ ਹਮੇਸ਼ਾ ਕਿਸਾਨਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕਦਮ ਚੁੱਕੇ ਜਾ ਰਹੇ ਹਨ, ਹੈ । ਪੰਜਾਬ ਦੇ ਕਿਸਾਨਾਂ ਵੱਲੋਂ ਦੁਧਾਰੂ ਪਸ਼ੂਆਂ ਨੂੰ ਨਿੱਜੀ ਵਰਤੋ ਲਈ ਜਾ ਲਾਹੇਬੰਦ ਧੰਦੇ ਵਜੋਂ ਬਤੋਰ ਡੇਅਰੀ ਫਾਰਮ ਰੱਖਿਆ ਜਾਦਾ ਹੈ । ਇਨ੍ਹਾਂ ਪਸ਼ੂਆਂ ਦੀ ਸਹਿਤ ਦੀ ਸ਼ਾਭ ਸੰਭਾਲ ਲਈ ਅਤੇ ਚੰਗੇ ਦੁਧ ਦੀ ਪੈਦਾਵਾਰ ਲਈ ਇਹ ਜਰੂਰੀ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਸੰਤੁਲਿਤ ਪਸ਼ੂ ਖੁਰਾਕ ਰੋਜਾਨਾ ਦੇ ਆਹਾਰ ਵਿੱਚ ਦਿੱਤੀ ਜਾਵੇ । ਸੰਤੁਲਿਤ ਪਸ਼ੂ ਖੁਰਾਕ ਦੀ ਪਹਿਲ ਕਦਮੀ ਕਰਦੇ ਹੋਏ ਮਾਰਕਫ਼ੈੱਡ ਵੱਲੋ ਗਿੱਦੜਬਾਹਾ ਵਿੱਖੇ ਸੰਤੁਲਿਤ ਪਸ਼ੂ ਖੁਰਾਕ ਪਲਾਂਟ ਦੀ 1987(੧੯੮੭) ਵਿੱਚ ਸਥਾਪਨਾ ਕੀਤੀ ਗਈ । ਇਸ ਪਲਾਂਟ ਦੀ ਸਮਰਥਾ 100 ਟਨ ਪਸ਼ੂ ਖੁਰਾਕ ਰੋਜਾਨਾ ਤਿਆਰ ਕਰਨ ਦੀ ਸੀ ਜਿਸ ਨੂੰ ਕਿਸਾਨਾ ਦੀ ਭਾਰੀ ਮੰਗ ਨੂੰ ਵੇਖਦੇ ਹੋਏ ਸਾਲ 2010 ਵਿੱਚ 100 ਮੀ.ਟਨ ਪ੍ਰਤੀ ਦਿਨ ਤੋਂ ਵਧਾ ਕੇ 150 ਮੀ.ਟਨ ਪ੍ਰਤੀ ਦਿਨ ਕਰ ਦਿੱਤਾ ਗਿਆ ।

ਮਾਰਕਫ਼ੈੱਡ ਪਲਾਂਟ ਗਿੱਦੜਬਾਹਾ ਵਿੱਚ ਪਸ਼ੂ ਖੁਰਾਕ ਦੀਆਂ ਛੇ (6) ਕਿਸਮਾ ਤਿਆਰ ਕੀਤੀਆਂ ਜਾਂਦੀਆਂ ਹਨ ਜਿਹਨਾ ਵਿੱਚ ਪੈਲੇਟ, ਚੂਰੀ, ਸੁਪਰੀਮ ਚੂਰੀ, ਪੈਲੇਟ-5000, ਪੈਲੇਟ-8000 ਅਤੇ ਕਟੜੂਆਂ-ਵਛੜੂਆਂ ਦੀ ਖੁਰਾਕ ਤਿਆਰ ਕੀਤੀ ਜਾ ਰਹੀ ਹੈ । ਮਾਰਕਫੈਡ ਇਹ ਉਤਪਾਦਨ ਜਾਂ ਤਾਂ ਪੰਜਾਬ ਦੀ ਉਘੀ ਯੂਨੀਵਰਸਿਟੀ ਗੁਰੂ ਅੰਗਦ ਦੇਵ ਵੈਟਰਨਰੀ ਦੇ ਮਾਹਿਰਾਂ ਦੀ ਰਾਏ ਲੈਕੇ ਤਿਆਰ ਕਰਦਾ ਹੈ ਅਤੇ ਜਾਂ ਫਿਰ ਬੀ. ਆਈ. ਐਸ ਦੀਆਂ ਸਪੈਸੀਫਿਕੇਸ਼ਨਾਂ ਅਨੁਸਾਰ ਤਿਆਰ ਕਰਦਾ ਹੈ। ਮਾਰਕਫੈੱਡ ਵਲੋਂ ਤਿਆਰ ਪਸ਼ੂ ਖੁਰਾਕ ਵਿੱਚ ਪਸ਼ੂਆਂ ਦੀ ਸਿਹਤ ਲਈ ਪ੍ਰੋਟੀਨ, ਫੈਟ, ਵਿਟਾਮਿਨ, ਮਿਨਰਲ ਮਿਕਸਚਰ, ਕੈਲਸ਼ੀਅਮ ਅਤੇ ਲਘੂ ਤੱਤ ਆਦਿ ਪੂਰੀ ਸੰਤੁਲਿਤ ਮਾਤਰਾ ਵਿੱਚ ਪਾਏ ਜਾਂਦੇ ਹਨ। ਮਾਰਕਫੈੱਡ ਵਲੋਂ ਖਰੀਦੇ ਜਾਂਦੇ ਕੱਚੇ ਮਾਲ ਦੀ ਮਾਰਕਫੈੱਡ ਦੀ ਲੈਬੋਰੇਟਰੀ ਵਿੱਚ ਪਹਿਲਾ ਪਰਖ਼ ਕੀਤੀ ਜਾਂਦੀ ਹੈ ਅਤੇ ਉਸਦੀ ਗੁਣਵੱਤਾ ਜੇਕਰ ਸਪੈਸੀਫਿਕੇਸ਼ਨਾਂ ਮੁਤਾਬਕ ਪਾਈ ਜਾਂਦੀ ਹੈ ਤੱ ਦ ਹੀ ਉਸ ਕੱਚੇ ਮਾਲ ਦੀ ਖ਼ਰੀਦ ਕੀਤੀ ਜਾਂਦੀ ਹੈ ਨਹੀਂ ਤਾਂ ਉਸ ਨੂੰ ਸਿੱਧੇ ਤੌਰ ਤੇ ਹੀ ਰਿਜੈਕਟ ਕਰ ਦਿੱਤਾ ਜਾਂਦਾ ਹੈ। ਮਾਰਕਫੈੱਡ ਵਲੋਂ ਕੁਆਲਿਟੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ।
ਮਾਰਕਫੈੱਡ ਪਸ਼ੂ ਖੁਰਾਕ ISI ਦੇ ਫਾਰਮੂਲਾ ਮੁਤਾਬਿਕ ਫੀਡ ਵਿਚ ਖਣਿਜ ਪਦਾਰਥ ਵਿਟਾਮਿਨ ਏ. ਡੀ ਅਤੇ ਵਿਟਾਮਿਨ ਈ ਸੰਤੁਲਿਤ ਮਾਤਰਾ ਵਿਚ ਪਾਏ ਜਾਂਦੇ ਹਨ। ਇਹਨਾਂ ਦੇ ਮਿਸ਼ਰਣ ਨਾਲ ਪਸ਼ੂ ਨੂੰ ਲੋੜੀਂਦੀ ਊਰਜਾ ਮਿਲਦੀ ਹੈ ਅਤੇ ਇਸ ਨਾਲ ਪਸ਼ੂ ਦਾ ਸੁਆ ਨਹੀਂ ਮਰਦਾ ਅਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ । ਮਾਰਕਫੈੱਡ ਪਸ਼ੂ ਖੁਰਾਕ ਵਿੱਚ ਟਾਕਸਿਨ ਬਾਇੰਡਰ ਹੋਣ ਕਰਕੇ ਪਸ਼ੂ ਨੂੰ ਉੱਲੀ ਤੋੰ ਹੋਣ ਵਾਲੇ ਥਨੇਲਾ ਰੋਗ ਤੋਂ ਬਚਣ ਵਿਚ ਮਦਦ ਕਰਦੀ ਹੈ। ਮਾਰਕਫੈਡ ਪਸ਼ੂ ਖੁਰਾਕ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਹੋਣ ਕਰਕੇ ਪਸ਼ੂਆਂ ਦੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਤੇ ਦੰਦਾਂ ਦਾ ਵਿਕਾਸ ਹੁੰਦਾ ਹੈ ।