ਮਾਰਕਫੈੱਡ ਪੰਜਾਬ ਦੀ ਇੱਕ ਸਿਖਰ ਸਹਿਕਾਰੀ ਸੰਸਥਾ ਹੈ, ਜਿਸ ਨੂੰ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਮੰਡੀਕਰਨ ਸਹਿਕਾਰੀ ਸਭਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈੇ। ਮਾਰਕਫੈੱਡ ਨੂੰ ਅਨਾਜ ਦੀ ਖਰੀਦ, ਖੇਤੀ ਲਈ ਲੋੜੀਂਦੀਆਂ ਖਾਦਾਂ ਅਤੇ ਦਵਾਈਆਂ ਦੀ ਵੰਡ, ਖਾਣਯੋਗ ਉਤਪਾਦਾਂ ਅਤੇ ਪਸ਼ੂ ਖੁਰਾਕ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਦੇ ਖੇਤਰ ਵਿੱਚ, ਇੱਕ ਮੋਹਰੀ ਸੰਸਥਾ ਹੋਣ ਲਈ, ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ।
"ਸੋਹਣਾ" ਬਰਾਂਡ ਹਰੇਕ ਘਰ ਦੀ ਪਹਿਲੀ ਪਸੰਦ ਹੈ ਜਿਸ ਨੂੰ ਗੁਣਵੱਤਾ ਕਰਕੇ, ਮਾਰਕੀਟ ਲੀਡਰ ਵਜੋਂ ਜਾਣਿਆ ਜਾਂਦਾ ਹੈ।ਮਾਰਕਫੈੱਡ ਨੇ ਲੋਕਾਂ ਦੀ ਜਰੂਰਤ ਅਨੁਸਾਰ, ਸਮੇਂ-ਸਮੇਂ ਤੇ ਵੱਖ-ਵੱਖ ਉਤਪਾਦ ਪੇਸ਼ ਕੀਤੇ ਹਨ।ਮਾਰਕਫੈੱਡ ਬਰੇਕਫਾਸਟ ਸੀਰੀਅਲਜ਼, ਸ਼ਹਿਦ ਅਤੇ ਹੋਰ ਰੈਡੀ-ਟੂ-ਈਟ ਪਦਾਰਥਾਂ ਦੀ ਸਮਾਰਟ ਰੇਂਜ ਦੀ ਸਫਲਤਾਪੂਰਵਕ ਮਾਰਕੀਟਿੰਗ ਕਰ ਰਿਹਾ ਹੈ। ਇਸ ਤੋਂ ਇਲਾਵਾ, ਮਾਰਕਫੈੱਡ ਵੱਲੋਂ ਸੈਨੇਟਰੀ ਅਤੇ ਟਾਇਲਟਰੀ ਉਤਪਾਦਾਂ ਦੀ ਰੇਂਜ ਵਿੱਚ ਵੀ ਪ੍ਰਵੇਸ਼ ਕੀਤਾ ਗਿਆ ਹੈ ਜਿਸ ਦੀ ਮਾਰਕੀਟ ਵਿੱਚ ਬਹੁਤ ਵੱਡੀ ਲੋੜ ਸੀ।
ਇਸ ਗੱਲ ਨੂੰ ਯਕੀਨੀ ਬਨਾਉਣ ਲਈ ਕਿ ਕਿਸਾਨਾਂ ਨੂੰ ਉਹਨਾਂ ਦੇ ਉਤਪਾਦਾਂ ਦਾ ਬਿਹਤਰ ਮੁੱਲ ਮਿਲੇ ਅਤੇ ਪੇਂਡੂ ਪਰਿਵਾਰਾਂ ਨੂੰ ਪੇਸ਼ ਆ ਰਹੀਆਂ ਆਰਥਿਕ ਮੁਸ਼ਕਿਲਾਂ ਹੱਲ ਹੋ ਸਕਣ, ਮਾਰਕਫੈੱਡ ਵੱਲੋਂ ਖੇਤੀ ਉਤਪਾਦਾਂ ਦੇ ਮੁੱਲ ਵਾਧੇ ਦੇ ਨਾਲ-ਨਾਲ, ਫਸਲਾਂ ਦੀ ਪੈਦਾਵਾਰ ਵਿੱਚ ਵੀ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਮਾਰਕਫੈੱਡ ਵੱਲੋਂ ਖੇਤੀ ਉਤਪਾਦਾਂ ਵਿੱਚ ਮੁੱਲ ਵਾਧਾ ਕਰਨ ਦੇ ਦ੍ਰਿਸ਼ਟੀਕੋਣ ਦੀ ਵੀ ਸ਼ਲਾਘਾ ਕਰਦਾ ਹਾਂ।
ਮੈਂ ਮਾਰਕਫੈੱਡ ਦੀ ਸਾਰੇ ਖੇਤਰਾਂ ਵਿੱਚ ਸ਼ਾਨਦਾਰ ਸਫਲਤਾ ਦੀ ਕਾਮਨਾ ਕਰਦਾ ਹਾਂ।
ਸ. ਭਗਵੰਤ ਮਾਨ
ਮਾਨਯੋਗ ਮੁੱਖ ਮੰਤਰੀ ਪੰਜਾਬ