ਮਾਰਕਫੈੱਡ 8000

Description

ਮਾਰਕਫੈੱਡ 8000 ਇੱਕ ਉੱਚ ਗੁਣਵੱਤਾ ਵਾਲੀ ਪਸ਼ੂ ਖੁਰਾਕ ਹੈ, ਜਿਸ ਦਾ ਨਿਰਮਾਣ ਆਈ.ਐੱਸ.ਆਈ ਦੇ ਨਿਰਧਾਰਤ ਕੀਤੇ ਗਏ ਗੁਣਵੱਤਾ ਮਿਆਰਾਂ ਅਤੇ ਗਡਵਾਸੂ, ਲੁਧਿਆਣਾ ਦੇ ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਕੀਤਾ ਜਾਂਦਾ ਹੈ। 6 ਐਮ ਐਮ ਦੀ ਪੈਲਟ ਸਾਈਜ ਵਿੱਚ ਤਿਆਰ ਕੀਤੀ ਮਾਰਕਫੈੱਡ 8000 ਨੂੰ ਤਿਆਰ ਕਰਨ ਵਿੱਚ ਮੁੱਖ ਰੂਪ ਵਿੱਚ ਮੱਕੀ ਸਰੋਂ ਦੀ ਖੱਲ, ਤੇਲ ਰਹਿਤ ਸਰੋਂ ਦੀ ਖੱਲ, ਚੋਲਾਂ ਦੀ ਪਾਲਿਸ਼, ਸ਼ੀਰਾ, ਖਣਿਜ਼ ਪਦਾਰਥ, ਨਮਕ ਅਤੇ ਵਿਟਾਮਿਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਵਿਚ ਕਰੂਡ ਪ੍ਰਟੀਨ ਦੀ ਘੱਟੋਂ ਘੱਟ ਮਾਤਰਾਂ 20 ਪ੍ਰਤਿਸ਼ਤ ਅਤੇ ਕਰੂਡ ਫੈਟ ਦੀ ਘੱਟੋਂ ਘੱਟ ਮਾਤਰਾ 5 ਪ੍ਰਤਿਸ਼ਤ ਹੈ। ਮਾਰਕਫੈੱਡ 8000 ਚੰਗੀ ਨਸਲ ਦੇ ਪਸ਼ਆਂ ਦੀ ਪ੍ਰਜਣਨ ਸ਼ਕਤੀ, ਦੁੱਧ ਉਤਪਾਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਸ ਦੀ ਸਿਹਤ ਵਿੱਚ ਵਾਧਾ ਕਰਦੀ ਹੈ। ਮਾਰਕਫੈੱਡ 8000 ਰਾਹੀਂ ਉੱਚ ਨਸਲੀ ਪਸ਼ੂਆਂ ਨੂੰ ਉਹ ਸਾਰੇ ਲੋੜੀਂਦੇ ਖੁਰਾਕੀ ਤੱਤ ਮੁਹੱਈਆ ਕਰਵਾਏ ਜਾਂਦੇ ਹਨ ਜਿਹਨਾਂ ਸਦਕਾ ਪਸ਼ੂ ਦੀ ਸਿਹਤ ਚੰਗੀ ਰਹਿੰਦੀ ਹੈ ਤੇ ਉਸਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਮਾਰਕਫੈੱਡ 8000 ਦੇ ਨਿਯਮਤ ਉਪਯੋਗ ਨਾਲ ਪਸੂ ਪਾਲਕਾਂ ਨੂੰ ਘੱਟ ਖਰਚੇ ਵਿੱਚ ਉੱਚ ਗੁਣਵੱਤਾ ਵਾਲੀ ਪਸ਼ੂ ਖੁਰਾਕ ਦੀ ਉਪਲੱਬਧਤਾ ਹੁੰਦੀ ਹੈ ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਪਸ਼ੂਆਂ ਦੀ ਸਰੀਰਕ ਸ਼ਕਤੀ ਬਰਕਰਾਰ ਰਹਿੰਦੀ ਹੈ।

Stay In Touch