ਮਾਰਕਫੈੱਡ ਕੈਟਲਫੀਡ ਟਾਇਪ-2 ਗੋਲੀਦਾਰ ਅਤੇ ਚੂਰੀ

Description

ਮਾਰਕਫੈੱਡ ਕੈਟਲਫੀਡ ਟਾਇਪ-2 ਕੰਪਾਉਂਡਡ ਪਸ਼ੂ ਖੁਰਾਕ ਹੈ, ਜਿਸ ਨੂੰ ਆਈ.ਐੱਸ.ਆਈ ਦੇ ਤਹਿ ਕੀਤੇ ਗਏ ਮਾਪਦੰਡਾ ਅਨੁਸਾਰ ਚੰਗੀ ਕੁਆਲਿਟੀ ਦੇ ਪਦਾਰਥਾ ਦੀ ਵਰਤੋਂ ਕਰਦਿਆਂ ਕੰਪਿਉਟਰਾਇਜਡ ਕੰਟਰੋਲ ਮਸ਼ੀਨਾ ਦੀ ਵਰਤੋਂ ਨਾਲ ਤਿਆਰ ਕੀਤਾ ਜਾਂਦਾ ਹੈ। ਮਾਰਕਫੈੱਡ ਕੈਟਲਫੀਡ ਟਾਇਪ-2 ਗੋਲੀਦਾਰ ਅਤੇ ਚੂਰੀ ਦੋਵਾਂ ਰੂਪਾਂ ਵਿੱਚ ਤਿਆਰ ਕੀਤੀ ਜਾਂਦੀ ਹੈ ਅਤੇ ਇਹਨਾਂ ਵਿੱਚ ਕਰੂਡ ਪ੍ਰਟੀਨ ਦੀ ਘੱਟੋਂ ਘੱਟ ਮਾਤਰਾਂ 20 ਪ੍ਰਤਿਸ਼ਤ ਅਤੇ ਕਰੂਡ ਫੈਟ ਦੀ ਘੱਟੋਂ ਘੱਟ ਮਾਤਰਾ 2.5 ਪ੍ਰਤਿਸ਼ਤ ਹੈ ਜੋ ਘੱਟ ਖਰਚੇ ਤੇ ਵੀ ਪਸ਼ੂਆਂ ਨੂੰ ਚੰਗੀ ਸਿਹਤ ਪ੍ਰਦਾਨ ਕਰਦੀ ਹੈ ਜਿਸ ਕਾਰਨ ਉਨ੍ਹਾਂ ਦੀ ਪ੍ਰਜਣਨ ਸ਼ਕਤੀ ਅਤੇ ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ। ਮਾਰਕਫੈੱਡ ਟਾਈਪ-2 ਗੋਲੀਦਾਰ 50 ਕਿਲੋ, 40 ਕਿਲੋ ਅਤੇ 25 ਕਿਲੋ ਦੇ ਪੈਕਿੰਗ ਸਾਈਜ਼ ਵਿੱਚ ਮਾਰਕਿਟ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਵਿੱਚੋਂ 40 ਕਿਲੋ ਅਤੇ 25 ਕਿਲੋ ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਵਿਖੇ ਮੁਹੱਈਆ ਕਰਵਾਇਆ ਜਾਂਦਾ ਹੈ। ਮਾਰਕਫੈੱਡ ਕੈਟਲਫੀਡ ਟਾਈਪ 2 ਗੋਲੀਦਾਰ ਦਾ ਪੈਲਟ ਸਾਈਜ 6 ਐਮ ਐਮ ਹੁੰਦਾ ਹੈ ਜਿਸ ਕਾਰਨ ਪਸ਼ੂ ਦੁਆਰਾ ਇਸਨੂੰ ਆਸਾਨੀ ਨਾਲ ਚਬਾਇਆ ਜਾ ਸਕਦਾ ਹੈ।

Stay In Touch