Description
ਮਾਰਕਫੈੱਡ 5000 ਆਈ.ਐੱਸ.ਆਈ ਦੇ ਨਿਰਧਾਰਤ ਕੀਤੇ ਗਏ ਗੁਣਵੱਤਾ ਮਿਆਰਾਂ ਦੇ ਅਨੁਸਾਰ ਗਡਵਾਸੂ, ਲੁਧਿਆਣਾ ਦੇ ਮਾਹਿਰਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਮਾਰਕਫੈੱਡ 5000 ਇੱਕ ਪ੍ਰੀਮੀਅਮ ਕੁਆਲਿਟੀ ਉਤਪਾਦ ਹੈ ਜੋ ਕਿ ਮੁੱਖ ਰੂਪ ਵਿੱਚ ਮੱਕੀ ਸਰੋਂ ਦੀ ਖੱਲ, ਤੇਲ ਰਹਿਤ ਸਰੋਂ ਦੀ ਖੱਲ, ਚੋਲਾਂ ਦੀ ਪਾਲਿਸ਼, ਸ਼ੀਰਾ, ਖਣਿਜ਼ ਪਦਾਰਥ, ਨਮਕ ਅਤੇ ਵਿਟਾਮਿਨਾਂ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਵਿਚ ਕਰੂਡ ਪ੍ਰਟੀਨ ਦੀ ਘੱਟੋਂ ਘੱਟ ਮਾਤਰਾਂ 20 ਪ੍ਰਤਿਸ਼ਤ ਅਤੇ ਕਰੂਡ ਫੈਟ ਦੀ ਘੱਟੋਂ ਘੱਟ ਮਾਤਰਾ 4 ਪ੍ਰਤਿਸ਼ਤ ਹੈ। ਮਾਰਕਫੈੱਡ 5000 ਪਸ਼ੂ ਦੀ ਦੁੱਧ ਉਤਪਾਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਸ ਦੀ ਸਿਹਤ ਵਿੱਚ ਵਾਧਾ ਕਰਦੀ ਹੈ। ਮਾਰਕਫੈਡ 5000 ਪਸ਼ੂਆਂ ਦੇ ਸਰੀਰਕ ਵਾਧੇ ਨੂੰ ਵਧਾਉਣ ਦੇ ਨਾਲ ਨਾਲ ਉਸਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦੀ ਹੈ। ਮਾਰਕਫੈੱਡ 5000 ਵਿੱਚ ਮੱਕੀ ਦੀ ਬਹੁਤਾਤ ਹੋਣ ਕਾਰਨ ਇਸ ਦੀ ਕੁੱਲ ਪਚਣਯੋਗ ਸਮਰੱਥਾ ਵਧੇਰੇ ਹੁੰਦੀ ਹੈ ਜਿਸ ਨਾਲ ਪਸੂ ਨੂੰ ਖੁਰਾਕੀ ਤੱਤਾਂ ਦੀ ਪੂਰਤੀ ਹੁੰਦੀ ਹੈ ਅਤੇ ਉਸਦੀ ਦੁੱਧ ਦੇਣ ਦੀ ਸਮਰੱਥਾ ਅਤੇ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ। ਮਾਰਕਫੈੱਡ 5000 6 ਐਮ ਐਮ ਦੇ ਪੈਲਟ ਸਾਈਜ ਵਿੱਚ ਉਪਲਬਧ ਕਰਵਾਈ ਜਾਂਦੀ ਹੈ ਜਿਸ ਕਾਰਨ ਪਸ਼ੂ ਦੁਆਰਾ ਇਸਨੂੰ ਚਬਾਉਣਾ ਅਤੇ ਪਚਾਉਣਾ ਬਹੁਤ ਹੀ ਆਸਾਨ ਰਹਿੰਦਾ ਹੈ।