ਮਾਰਕਫੈੱਡ ਹਾਈ ਐਨਰਜੀ

Description

ਮਾਰਕਫੈੱਡ ਹਾਈ ਐਨਰਜੀ ਇੱਕ ਪ੍ਰੀਮੀਅਮ ਕੁਆਲਿਟੀ ਦਾ ਉਤਪਾਦ ਹੈ, ਜਿਸਨੂੰ ਆਈ.ਐਸ.ਆਈ ਦੇ ਮਿਆਰਾਂ ਅਨੁਸਾਰ ਉੱਚ ਕੁਆਲਿਟੀ ਦੇ ਖੁਰਾਕੀ ਪਦਾਰਥਾਂ ਜਿਵੇਂ ਕਿ ਪੀਸੀ ਹੋਈ ਮੱਕੀ, ਸੋਇਆਬੀਨ ਦੀ ਤੇਲ ਰਹਿਤ ਖਲ, ਸਰੋਂ ਦੀ ਖਲ, ਚੌਲਾਂ ਦੀ ਪਾਲਿਸ਼, ਤੇਲ ਰਹਿਤ ਚੌਲਾਂ ਦੀ ਖਲ, ਮਿਨਰਲ ਮਿਕਸਚਰ, ਬਾਈ ਪਾਸ ਫੈਟ ਅਤੇ ਵਿਟਾਮਿਨਾਂ ਅਤੇ ਹੋਰ ਖਣਿਜ ਪਦਾਰਥਾਂ ਦੇ ਮਿਸ਼ਰਣ ਨਾਲ ਤਿਆਰ ਕੀਤੀ ਜਾਂਦੀ ਹੈ। ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਲਈ ਮਾਰਕਫੈੱਡ ਹਾਈ ਐਨਰਜੀ ਇੱਕ ਉੱਤਮ ਖੁਰਾਕ ਹੈ। 6 ਐਮ ਐਮ ਪੈਲਟ ਸਾਈਜ ਵਾਲੀ ਮਾਰਕਫੈੱਡ ਹਾਈ ਐਨਰਜੀ ਵਿੱਚ ਕਰੂਡ ਪ੍ਰੋਟੀਨ ਦੀ ਘੱਟੋਂ ਘੱਟ ਮਾਤਰਾ 23 ਪ੍ਰਤੀਸ਼ਤ ਅਤੇ ਕਰੂਡ ਫੈਟ ਦੀ ਘੱਟੋਂ ਘੱਟ ਮਾਤਰਾ 4 ਪ੍ਰਤੀਸ਼ਤ ਹੈ ਜਿਸ ਦੇ ਸਿੱਟੇ ਵਜੋਂ ਨਾਂ ਸਿਰਫ ਪਸ਼ੂ ਦੇ ਦੁੱਧ ਉਤਪਾਦਨ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਬਲਕਿ ਦੁੱਧ ਦੀ ਫੈਟ ਵੀ ਵਧਦੀ ਹੈ। ਮਾਰਕਫੈੱਡ ਹਾਈ ਐਨਰਜੀ ਪਸ਼ੂ ਖੁਰਾਕ ਬਣਾਉਣ ਵਿੱਚ ਬਹੁਤ ਜਿਆਦਾ ਮੱਕੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਕੁੱਲ ਪਚਣ ਯੋਗ ਪਦਾਰਥ ਬਹੁਤੇਰੀ ਮਾਤਰਾ ਵਿੱਚ ਉਪਲੱਬਧ ਹੁੰਦੇ ਹਨ ਜਿਸ ਨਾਲ ਦੁੱਧ ਦੀ ਗੁਣਵੱਤਾ ਅਤੇ ਮਾਤਰਾ ਵਿੱਚ ਵਾਧਾ ਹੁੰਦਾ ਹੈ।

Stay In Touch