ਮਾਰਕਫੈੱਡ ਸੁਪਰੀਮ ਮੈਸ਼

Description

ਮਾਰਕਫੈਡ ਸੁਪਰੀਮ ਮੈਸ਼ ਆਈ.ਐਸ.ਆਈ ਦੇ ਨਿਰਧਾਰਤ ਕੀਤੇ ਮਾਪਦੰਡਾਂ ਅਨੁਸਾਰ ਉੱਚ ਗੁਣਵੱਤਾ ਦੇ ਮੱਕੀ, ਤੇਲ ਰਹਿਤ ਚੌਲਾਂ ਦੀ ਖਲ, ਚੌਲਾਂ ਦੀ ਪਾਲਿਸ਼, ਤੇਲ ਰਹਿਤ ਸਰੋਂ ਦੀ ਖਲ, ਵੜੇਵਿਆਂ ਦੀ ਖਲ, ਖਣਿਜ ਪਦਾਰਥਾਂ ਅਤੇ ਵਿਟਾਮਿਨਾਂ ਨਾਲ ਤਿਆਰ ਕੀਤਾ ਜਾਂਦਾ ਹੈ। ਮਾਰਕਫੈੱਡ ਸੁਪਰੀਮ ਮੈਸ਼ ਚੂਰੀ ਦੇ ਰੂਪ ਵਿੱਚ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਕਰੂਡ ਪ੍ਰੋਟੀਨ ਦੀ ਘੱਟੋਂ ਘੱਟ ਮਿਕਦਾਰ 22 ਪ੍ਰਤੀਸ਼ਤ ਅਤੇ ਕਰੂਡ ਫੈਟ ਦੀ ਘੱਟੋਂ ਘੱਟ ਮਿਕਦਾਰ 3.5 ਪ੍ਰਤੀਸ਼ਤ ਹੈ। ਮਾਰਕਫੈੱਡ ਸੁਪਰੀਮ ਮੈਸ਼ ਪਸ਼ੂ ਨੂੰ ਊਰਜਾ ਪ੍ਰਦਾਨ ਕਰਦੀ ਹੈ ਅਤੇ ਉਸਦੀ ਸਿਹਤ ਅਤੇ ਪ੍ਰਜਣਨ ਸ਼ਕਤੀ ਵਿੱਚ ਵਾਧਾ ਕਰਦੀ ਹੈ। ਮਾਰਕਫੈਡ ਸੁਪਰੀਮ ਮੈਸ਼ ਨਾਲ ਪਸ਼ੂ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਹੁੰਦੀ ਹੈ ਅਤੇ ਉਹਨਾਂ ਦੀ ਸਰੀਰਿਕ ਕਮਜੋਰੀ ਨੂੰ ਦੂਰ ਕਰਕੇ ਮਾਰਕਫੈੱਡ ਸੁਪਰੀਮ ਮੈਸ਼ ਉਹਨਾਂ ਨੂੰ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ।