ਮਾਰਕਫੈੱਡ ਮਿਨਰਲ ਮਿਕਸਚਰ

Description

ਮਾਰਕਫੈੱਡ ਮਿਨਰਲ ਮਿਕਸਚਰ ਪਸ਼ੂਆ ਦੀ ਖੁਰਾਕੀ ਤੱਤਾਂ ਨੂੰ ਪੂਰਾ ਕਰਨ ਲਈ ਇਕ ਉੱਚ ਦਰਜੇ ਦਾ ਉਤਪਾਦ ਹੈ ਜਿਸ ਵਿੱਚ ਵੱਖ ਵੱਖ ਖੁਰਾਕੀ ਤੱਤਾਂ ਨੂੰ ਸਹੀ ਮਿਕਦਾਰ ਵਿੱਚ ਵਰਤ ਕੇ ਤਿਆਰ ਕੀਤਾ ਜਾਂਦਾ ਹੈ। ਮਾਰਕਫੈੱਡ ਮਿਨਰਲ ਮਿਕਸਚਰ ਵਿੱਚ ਮੌਜੂਦ ਖੁਰਾਕੀ ਤੱਤ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਆਇਰਨ, ਆਇਓਡਿਨ, ਕਾਪਰ, ਮੈਂਗਨੀਜ਼, ਕੋਬਾਲਟ, ਜਿੰਕ ਅਤੇ ਸਲਫਰ ਪਸ਼ੂ ਦੇ ਸਰੀਰਿਕ ਵਿਕਾਸ ਦੀ ਗਤੀ ਨੂੰ ਵਧਾਉਂਦੇ ਹਨ ਅਤੇ ਪਸੂ ਦੇ ਸਿਹਤ ਵਿੱਚ ਵਾਧਾ ਕਰਦੇ ਹੋਏ ਉਸਦੀ ਪ੍ਰਜਣਨ ਸ਼ਕਤੀ ਵਿਚ ਵਾਧਾ ਕਰਦੇ ਹਨ। ਮਾਰਕਫੈੱਡ ਮਿਨਰਲ ਮਿਕਸਚਰ ਦੀ ਵਰਤੋਂ ਕਰਨ ਨਾਲ ਪਸ਼ੂ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਅਤੇ ਉਸਦੀ ਰੂਮਨ ਵਿੱਚ ਜੀਵਾਣੂਆਂ ਦੀ ਸੰਖਿਆ ਸੰਤੁਲਿਤ ਰਹਿੰਦੀ ਹੈ। ਪਸ਼ੂਆਂ ਦੀ ਸਰੀਰਿਕ ਮਜਬੂਤੀ ਅਤੇ ਵਾਧੇ ਲਈ ਮਿਨਰਲ ਮਿਕਸਚਰ ਦਾ ਉਪਯੋਗ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਮਾਰਕਫੈੱਡ ਦਾ ਮਿਨਰਲ ਮਿਕਸਚਰ 1 ਕਿਲੋ ਅਤੇ 5 ਕਿਲੋ ਦੀ ਪੈਕਿੰਗ ਵਿੱਚ ਮਾਰਕਿਟ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ।

Stay In Touch