ਮਾਰਕਫੈੱਡ ਐਕ੍ਸਪੋਰਟਸ
ਮਾਰਕਫੈੱਡ ਵਲੋਂ ਆਪਣੇ ਰਵਾਇਤੀ ਕਾਰੋਬਾਰ ਦੇ ਨਾਲ ਨਾਲ ਨਿਰਯਾਤ ਦੇ ਖੇਤਰ ਵਿੱਚ ਵੀ ਇੱਕ ਵੱਖਰੀ ਇਕਾਈ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਮਾਰਕਫੈੱਡ ਦੇ ਉਤਪਾਦ ਦੁਨੀਆ ਭਰ ਵਿੱਚ ਸੋਹਣਾ ਬਰਾਂਡ ਦੇ ਨਾਮ ਤੇ ਕਾਫੀ ਮਸ਼ਹੂਰ ਹਨ ਅਤੇ ਇਸ ਦੇ ਸੁਆਦ ਅਤੇ ਗੁਣਵਤਾ ਨੂੰ ਖਪਤਕਾਰਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸੋਹਣਾ ਦੇ ਉਤਪਾਦ ਉਤਰੀ ਭਾਰਤ ਦੇ ਭਾਂਤ ਭਾਂਤ ਦੇ ਰਸੋਈ ਪਕਵਾਨਾਂ ਪ੍ਰਤੀ ਪਿਆਰ ਵਧਾਉੱਦਾ ਹੈ। ਜਿਸ ਵਿੱਚ ਸਰੋੰ ਦਾ ਸਾਗ, ਕੜੀ ਪਕੌੜਾ, ਦਾਲ ਮੱਖਣੀ, ਰਾਜਮਾਹ, ਤੜਕਾ ਦਾਲ, ਅਚਾਰ, ਮਰੁੱਬਾ, ਆਟਾ ਆਦਿ ਪੰਜਾਬ ਦੇ ਖੇਤਾਂ ਦੀ ਉਪਜ ਤੋਂ ਤਿਆਰ ਕੀਤਾ ਸੁਆਦਸਿਟ ਖਾਣਾ ਵਿਦੇਸ਼ਾਂ ਵਿੱਚ ਪੰਜਾਬ ਦੀ ਯਾਦ ਕਰਵਾਉੱਦਾ ਹੈ।
ਮਾਰਕਫੈੱਡ ਦੇ ਸੋਹਣਾ ਉਤਪਾਦ ਦੀ ਮੰਗ ਪਿਛਲੇ ਕੁੱਝ ਸਾਲਾਂ ਤੋਂ ਨਿਰੰਤਰ ਮਿਡਲ-ਇਸਟ, ਆਸਟ੍ਰੇਲੀਆ, ਯੂ·ਐਸ·ਏ·, ਯੂ·ਕੇ·, ਨਿਉਜੀਲੈੱਡ, ਕੈਨੇਡਾ, ਇਟਲੀ, ਗਰੀਸ, ਫਿਲੀਪੀਨਸ਼ ਅਤੇ ਸਿੰਘਾਪੁਰ ਵਿੱਚ ਲਗਾਤਾਰ ਕਾਫੀ ਵਧਦੀ ਜਾ ਰਹੀ ਹੈ। ਅੰਤਰਰਾਟਰੀ ਬਾਜਾਰ ਵਿੱਚ ਸਰੋੰ ਦਾ ਸਾਗ ਕਾਫੀ ਮਸ਼ਹੂਰ ਹੈ। ਖਾਣ ਦੇ ਸ਼ੋਕੀਨਾਂ ਲਈ ਇਹ ਖੁਸ਼ਬੂਦਾਰ ਅਤੇ ਘਰ ਵਰਗਾ ਮਸਾਲੇਦਾਰ ਪੰਜਾਬੀ ਖਾਣਾ ਜਿਸ ਦੇ ਨਾਲ ਪਿਆਰ ਹੋ ਜਾਂਦਾ ਹੈ।
ਸੋਹਣਾ ਬਾਸਮਤੀ ਚਾਵਲ ਇਸ ਦੀ ਖੁਸ਼ਬੂ ਅਤੇ ਸ਼ੁਧ ਸੁਆਦ ਲਈ ਜਾਣਿਆ ਜਾਂਦਾ ਹੈ। ਮਾਰਕਫੈੱਡ ਦੁਆਰਾ ਨਿਰਯਾਤ ਕੀਤੇ ਚਾਵਲ ਇੱਕ ਸਾਲ ਪੁਰਾਣੀ ਫਸਲ ਦਾ ਹੁੰਦਾ ਹੈ ਅਤੇ ਪੂਸਾ 1121 ਬਾਸਮਤੀ ਚਾਵਲ ਸਟੀਮ ਅਤੇ ਪਾਰ-ਬੁਆਇਲਡ ਪ੍ਰਕਿਰਿਆ ਰਾਹੀੱ ਬਣਾਇਆ ਜਾਦਾ ਹੈ। ਕੱਚੀ ਘਾਣੀ ਸਰ੍ਹੋ ਦਾ ਤੇਲ ਸਾਰੇ ਵਿਸ਼ਵ ਵਿੱਚ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਦੇ ਤਿੱਖੇ ਸੁਆਦ ਦੇ ਕਾਰਨ ਇਸ ਦਾ ਉਪਯੋਗ ਅਚਾਰ ਬਣਾਉਣ ਅਤੇ ਤਲੀ ਹੋਈਆਂ ਸਬ੍ਜ਼ੀਆਂ ਅਤੇ ਵੱਖ ਵੱਖ ਭਾਰਤੀ ਸਬ੍ਜ਼ੀਆਂ ਤਿਆਰ ਕਰਨ ਲਈ ਕੀਤਾ ਜਾਂਦਾ ਹੈ।
ਅੰਤਰਰਾਸ਼ਟਰੀ ਮੌਜੂਦਗੀ:
ਆਸਟ੍ਰੇਲੀਆ | ਕੈਨੇਡਾ | ਗ੍ਰੀਸ | ਹੋੰਗਕੋੰਗ | ਇਟਲੀ | ਨਿਊਜ਼ੀਲੈੰਡ | ਫਿਲੀਪੀਨਜ਼ | ਸਿੰਗਾਪੁਰ | ਮਿਡਲ-ਇਸਟ | ਯੂ.ਕੇ | ਯੂ·ਐਸ·ਏ |
"ਨਿਰਯਾਤ ਸਬੰਧੀ ਵਧੇਰੀ ਜਾਣਕਾਰੀ ਲਈ , ਸੰਪਰਕ ਕਰੋ