//markfedpunjab.com/markfed/wp-content/uploads/2021/07/kapurthala-1.jpg

ਮਾਰਕਫ਼ੈੱਡ ਪਸ਼ੁ ਖੁਰਾਕ ਤੇ ਅਲਾਇਡ ਇਕਾਈ ਕਪੂਰਥਲਾ

ਮਾਰਕਫੈੱਡ ਦਾ ਸੰਤੁਲਿਤ ਪਸ਼ੂ-ਖੁਰਾਕ ਪਿੰਡ ਪੱਧਰ ਤੇ ਇੱਕ ਸਥਾਪਤ ਬ੍ਰਾਂਡ ਹੈ ਜੋ 40 ਸਾਲਾਂ ਤੋਂ ਵੱਧ ਸਮੇਂ ਤੋਂ ਸ਼ੁਧਤਾ ਅਤੇ ਗੁਣਾ ਨਾਲ ਭਰਪੂਰ ਹੋਣ ਕਰਕੇ ਦੁੱਧ ਉਤਪਾਦਕ ਉਦਯੋਗ ਦੀ ਸੇਵਾ ਕਰ ਰਿਹਾ ਹੈ, ਮਾਰਕਫੈੱਡ ਖੇਤੀ ਉਤਪਾਦਾਂ ਸਦਕਾ ਕਿਸਾਨਾਂ ਨਾਲ ਨੇੜਿਓ ਜੁੜਿਆ ਹੋਣ ਕਰਕੇ ਵਪਾਰ ਦੇ ਮਹੱਤਵਪੂਰਨ ਹਿੱਸੇ ਨਾਲ ਪਸ਼ੂ ਪਾਲਕ ਕਿਸਾਨਾਂ ਦੀ ਵੀ ਸੇਵਾ ਕਰ ਰਿਹਾ ਹੈ।
ਕਿਸਾਨਾਂ ਦੀ ਸਹੂਲਤ ਲਈ ਦੁਆਬ ਅਤੇ ਮਾਝਾ ਖੇਤਰ ਵਿੱਚ ਮਾਰਕਫੈੱਡ ਵੱਲੋਂ 1975 ਆਪਣੇ ਬ੍ਰਾਂਡ ਹੇਠ ਪਸ਼ੂ-ਖੁਰਾਕ ਬਣਾਉਣਲਈ ਕਪੂਰਥਲਾ ਵਿਖੇ ਪਲਾਂਟ ਲਗਾਇਆ ਗਿਆ ਹੈ ਜਿਸ ਦੀ ਸਮਰੱਥਾ ਉਸ ਵਲੋਂ 50 ਟਨ ਪ੍ਰਤੀ ਦਿਨ ਸੀ ਜੋ 2010 ਵਿੱਚ ਮੰਗ ਅਨੁਸਾਰ ਵਧਾ ਕੇ 100 ਟਨ ਪ੍ਰਤੀ ਦਿਨ ਕਰ ਦਿਤੀ ਗਈ ਅਤੇ ਹੁਣ ਇਸ ਦੀ ਉਤਪਾਦਨ ਸਮਰੱਥਾ 150 ਟਨ ਪ੍ਰਤੀ ਦਿਨ ਹੈ।
ਇਹ ਪਲਾਂਟ ਹੁਣ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਉੱਤਰ ਪ੍ਰਦੇਸ਼ ਖੇਤਰ ਦੇ ਕੁਝ ਹਿੱਸਿਆਂ ਦੇ ਸਿਰਕੱਢ ਦੁੱਧ ਉਤਪਾਦਕ ਦੀਆਂ ਲੋੜਾਂ ਦੀ ਪੂਰਤੀ ਕਰ ਰਿਹਾ ਹੈ। ਸਮੇਂ ਦੇ ਨਾਲ-ਨਾਲ, ਪਸ਼ੂ-ਖੁਰਾਕ ਉਤਪਾਦਨ ਉਦਯੋਗ ਵਿੱਚ ਵੱਧ ਰਹੇ ਮੁਕਾਬਲੇ ਦੇ ਵਿੱਚ, ਇਹ ਅਹਿਸਾਸ ਹੋਇਆ ਕਿ ਪਸ਼ੂ-ਖੁਰਾਕ ਉਤਪਾਦਨ ਇਕਾਈ ਨੂੰ ਵਧਾਉਣ ਦੀ ਜ਼ਰੂਰਤ ਹੈ ਜੋ ਸਪਲਾਈ ਦੀ ਪੇਸ਼ਕਸ਼ ਕਰ ਸਕਦੀ ਹੈ। ਇਸ ਤੱਥ ਦੇ ਮੱਦੇਨਜ਼ਰ, ਸਾਲ 2017 ਵਿੱਚ 13 ਕਰੋੜ ਦੀ ਲਾਗਤ ਨਾਲ ਨਵਾਂ ਪਸ਼ੂ-ਖੁਰਾਕ ਪਲਾਂਟ ਸਥਾਪਤ ਕਰਨ ਲਈ 150 ਟਨ ਪ੍ਰਤੀ ਦਿਨ ਤੋਂ ਵਧਾ ਕੇ 300 ਟਨ ਪ੍ਰਤੀ ਦਿਨ ਤੱਕ ਪ੍ਰੋਜੈਕਟ ਦੀ ਕਲਪਨਾ ਕੀਤੀ ਗਈ ਸੀ।

ਇਹ ਪ੍ਰੋਜੈਕਟ ਅਜੋਕੇ ਸਮੇਂ ਨੂੰ ਪ੍ਰਭਾਵ ਕਰਨ ਵਾਲੀ ਇਕ ਬਹੁਤ ਵਧੀਆ ਪਹਿਲਕਦਮੀ ਹੈ। ਕਪੂਰਥਲਾ ਵਿਖੇ ਨਵੇਂ ਪਸ਼ੂ-ਖੁਰਾਕ ਪਲਾਂਟ ਦਾ ਉੱਨਤ ਡਿਜਾਇਨ ਇਸ ਦੇ ਦੋਹਰੇ ਪੜਾਅ ਵਿੱਚ ਰਲਾਉਣ ਨਾਲ ਤਿਆਰ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਸਮਰੱਥ ਹੈ। ਜਿਸ ਨਾਲ ਵਧੀਆ ਇਕਸਾਰਤਾ ਹੋ ਸਕਦੀ ਹੈ। ਇਹ ਪੂਰੀ ਤਰ੍ਹਾਂ ਆਟੋਮੈਟਿਕ ਪਲਾਂਟ ਹੈ ਜਿਸ ਦੀ ਉਤਪਾਦਨ ਪ੍ਰਕਿਰਿਆ ਦੇ ਕਿਸੇ ਵੀ ਪੜਾਅ ਤੇ ਹੱਥੀ ਛੂਹ ਨਹੀਂ ਹੁੰਦੀ ਅਤੇ ਈ-ਪੈਨਲਾਂ ਦੁਆਰਾ ਪ੍ਰਵਾਹ ਦੀ ਨਿਗਰਾਨੀ ਕੀਤੀ ਜਾਂਦੀ ਹੈ। ਨਵਾਂ ਪਸ਼ੂ-ਖੁਰਾਕ ਵਾਲਾ ਪਲਾਂਟ ਇਕ ਸ਼ਕਤੀਸ਼ਾਲੀ ਕੁਸ਼ਲ ਯੂਨਿਟ ਹੈ ਜਿਹੜਾ ਕਿ ਮਜ਼ਬੂਤ ਆਰਥਿਕਤਾ ਵੱਲ ਲੈ ਜਾਂਦਾ ਹੈ। ਮਾਰਕਫੈੱਡ ਸ਼ੁਰੂ ਤੋਂ ਖੁਰਾਕੀ ਤੱਤਾਂ ਨਾਲ ਭਰਪੂਰ ਪਿੰਡ ਪੱਧਰ ਤੇ ਦੁੱਧ ਉਤਪਾਦਕ ਨੂੰ ਸਹਿਕਾਰੀ ਸਭਾਵਾਂ/ਡੀਲਰ ਰਾਹੀਂ ਸਪਲਾਈ ਕਰ ਰਿਹਾ ਹੈ। ਜਿਸ ਨਾਲ ਮਾਰਕਫੈੱਡ ਆਮ ਬਾਜ਼ਾਰ ਵਿੱਚ ਬੁਲੰਦੀਆਂ ਨੂੰ ਛੂਹਦੇ ਹੋਏ ਆਪਣੀਆਂ ਬਿਹਤਰ ਕੋਸ਼ਿਸ਼ਾਂ ਨਾਲ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ।

Stay In Touch