ਮਾਰਕਫੈਡ ਕੈਨਰੀਜ਼ ਦੀ ਸਥਾਪਨਾ ਜਲੰਧਰ ਵਿਖੇ ਸਾਲ 1972 ਵਿੱਚ ਲਗਭਗ 11 ਏਕੜ ਜ਼ਮੀਨ ਤੇ ਕੀਤੀ ਗਈ ਸੀ I ਸ਼ੁਰੂ ਵਿੱਚ ਮਾਰਕਫੈਡ ਡੀਹਾਈਡਰੇਟਿਡ ਸਬਜ਼ੀਆਂ ਦਾ ਉਤਪਾਦਨ ਕਰਦਾ ਸੀ ਜੋ ਭਾਰਤੀ ਫੌਜ ਨੂੰ ਸਪਲਾਈ ਕੀਤੀਆਂ ਜਾਂਦਿਆਂ ਸਨ I ਮਾਰਕਫੈੱਡ ਨੇ 70 ਦੇ ਦਹਾਕੇ ਵਿੱਚ ਸਰ੍ਹੋਂ ਦੇ ਸਾਗ ਦਾ ਉਤਪਾਦਨ ਸ਼ੁਰੂ ਕੀਤਾ ਪਰ ਬਾਜ਼ਾਰ ਦੀ ਸਥਿਤੀ ਵਿੱਚ ਬਦਲਾਅ ਨੂੰ ਵੇਖਦੇ ਹੋਏ ਮਾਰਕਫੈਡ ਨੇ 80 ਦੇ ਦਹਾਕੇ ਦੇ ਅੱਧ ਵਿੱਚ ਸਾਗ ਦਾ ਨਿਰਯਾਤ ਸ਼ੁਰੂ ਕੀਤਾ I
ਇਸ ਦੇ ਲਈ ਮਾਰਕਫੈੱਡ ਠੇਕੇ ਤੇ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਤਾਜ਼ਾ ਸਰ੍ਹੋਂ ਦਾ ਸਾਗ ਖਰੀਦ ਕਰਦਾ ਆ ਰਿਹਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਮਾਰਕਫੈੱਡ 35-50 ਕਿਸਾਨਾਂ ਨਾਲ ਮਾਰਕਫੈੱਡ ਕੈਨਰੀਜ਼ ਵਿੱਚ ਉਤਪਾਦਨ ਲਈ ਤਾਜ਼ਾ ਸਰ੍ਹੋਂ ਖਰੀਦਣ ਲਈ ਇਕਰਾਰਨਾਮਾ ਕਰ ਰਿਹਾ ਹੈ I ਮਾਰਕਫੈੱਡ ਵਲੋਂ ਸਰ੍ਹੋਂ ਦਾ ਸਾਗ, ਪਾਲਕ,ਮੇਥੀ ਅਤੇ ਹੋਰ ਸਬਜ਼ੀਆਂ ਉਗਾਉਣ ਲਈ ਲਗਭਗ 1400 ਏਕੜ.ਜ਼ਮੀਨ ਤੇ ਇਕਰਾਰਨਾਮਾ ਕੀਤਾ ਜਾਂਦਾ ਹੈ I
ਮਾਰਕਫੈੱਡ ਕੈਨਰੀਜ਼ ਉੱਤਰੀ ਭਾਰਤ ਦੀਆਂ ਸਾਰੀਆਂ ਨਸਲੀ ਸਬਜ਼ੀਆਂ ਜਿਵੇਂ ਕਿ ਸਰੋਂ ਦਾ ਸਾਗ, ਦਾਲ ਮਖਣੀ, ਕੜੀ ਪਕੋੜਾ, ਪੀਲੀ ਦਾਲ, ਮੱਟਰ ਪਨੀਰ, ਪਾਲਕ ਪਨੀਰ ਆਦਿ ਦੇ ਡੱਬਾਬੰਦ ਭੋਜਨ ਦਾ ਉਤਪਾਦਨ ਕਰ ਰਹੀ ਹੈ, ਇਹਨਾਂ ਸਬਜੀਆਂ ਵਿੱਚੋਂ, ਸਰ੍ਹੋਂ ਦੇ ਸਾਗ ਦਾ ਵੱਡਾ ਯੋਗਦਾਨ ਹੈ ਜੋ ਕਿ ਵਿਸ਼ਵ ਪੱਧਰ ਤੇ ਵੱਖ-ਵੱਖ ਦੇਸ਼ਾਂ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ I 'ਸੋਹਣਾ ' ਸਰੋਂ ਦੇ ਸਾਗ ਦਾ ਮੁੱਖ ਬਾਜ਼ਾਰ ਮੱਧ ਪੂਰਬ ਵਿੱਚ ਹੈ, ਜਿੱਥੇ ਕੁੱਲ ਨਿਰਯਾਤ ਦਾ 60% ਹਿੱਸਾ ਭੇਜਿਆ ਜਾਂਦਾ ਹੈ I ਮੱਧ ਪੂਰਬ ਵਿੱਚ ਡੱਬਾਬੰਦ ਭੋਜਨ ਦੀ ਵੱਡੀ ਮੰਗ ਹੈ, ਜਦ ਕਿ ਯੂਰਪੀਅਨ ਦੇਸ਼ ਮੁੱਖ ਤੌਰ ਤੇ ਰੇਡੀ ਟੂ ਈਟ ਭੋਜਨ ਲਈ ਪਾਉਚ ਦੀ ਵਰਤੋਂ ਕਰਦੇ ਹਨ I
ਮਾਰਕਫੈੱਡ ਵਿਦੇਸ਼ੀ ਬਾਜ਼ਾਰ ਵਿੱਚ ਸਾਗ ਅਰਥਾਤ ਰਵਾਇਤੀ ਨਸਲੀ ਭੋਜਨ ਦੇ ਪਾਉਚ ਬਾਜ਼ਾਰ ਵਿੱਚ ਪੇਸ਼ ਕਰਨ ਲਈ ਉੱਦਮ ਕਰ ਰਿਹਾ ਹੈ I