ਖਾਦ
ਮਾਰਕਫੈੱਡ 1967 ਤੋਂ ਖਾਦਾਂ ਦੀ ਵੰਡ ਦਾ ਕੰਮ ਕਰ ਰਹੀ ਹੈ ਅਤੇ ਸਹਿਕਾਰੀ ਸਭਾਵਾਂਨੂੰ ਸਮੇਂ- ਸਿਰ ਖਾਦਾਂਦੀ ਸਪਲਾਈ ਕਰਨ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾੳਂਦੀਂ ਹੈ। ਮਾਰਕਫੈੱਡ ਖਾਦ ਦੀ ਕੀਮਤ ਨੂੰ ਬਜਾਰ ਵਿਚ ਸਥਿਰ ਰਖਣ ਲਈ ਇਕ ਅਹਿਮ ਹਿਸਾ ਪਾਉਂਦੀ ਹੈ। ਅਸੀਂ ਮਹੀਨਾਵਾਰ ਐਡਵਾਂਸ ਸਟਾਕਿੰਗ ਕਰਕੇ ਬਿਜਾਈ ਦੇ ਵੇਲੇ ਖਾਦਾਂ ਦੀ ਉਪਲਭਧਤਾ ਨੂੰ ਯਕੀਨੀ ਬਣਾਉਦੇਂ ਹਾਂ ਤਾਂ ਜੋ ਰਾਜ ਦੇ ਕਿਸਾਨਾਂ ਨੂੰ ਖਾਦ ਦੀ ਥੁੜ ਨਾ ਆਵੇ। ਇਸ ਤੋਂ ਇਲਾਵਾ ਮਾਰਕਫੈੱਡ ਐਫ.ਓ.ਆਰ ਆਧਾਰ ਤੇ ਸਭਾਵਾਂ ਨੂੰ ਸਪਲਾਈ ਦੇ ਕੇ ਸਭਾਵਾਂਦਾ ਮੁਕੰਮਲ ਖਰਚਾ ਬਚਾਉਂਦੀ ਹੈ ਜਿਸ ਦੇ ਕਾਰਨ ਸਹਿਕਾਰੀ ਸਭਾਵਾਂਸਵੈ- ਨਿਰਭਰ ਅਤੇ ਆਰਥਿਕ ਪਖੋਂ ਮਜਬੂਤ ਹੁੰਦੀਆਂ ਹਨ।
ਮਾਰਕਫੈੱਡ ਦੀ ਐਂਡਵਾਂਸ ਸਟਾਕਿੰਗ ਕਰ ਕੇ ਸਮੇਂ-ਸਿਰ ਖਾਦ ਮੁਹੱਈਆ ਕਰਵਾਉਣ ਦੀ ਕਾਰਗੁਜਾਰੀ ਦੀ ਮਿਤੀ 22-03-2009 ਨੂੰ ਭਾਰਤ ਦੀ ਲੋਕ ਸਭਾ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਮੌਜੂਦਗੀ ਵਿਚ ਕੇਦਰੀ ਖਾਦ ਮੰਤਰਾਲੇ ਵਲੋਂ ਸਲਾਘਾ ਕੀਤੀ ਗਈ