//markfedpunjab.com/markfed/wp-content/uploads/2021/09/2018082785-1-1024x588-1.jpg
ਮਾਰਕਫੈ਼ੱਡ (ਇੰਜੀਨੀਅਰਿੰਗ ਵਿਭਾਗ )

ਇੰਜੀਨੀਅਰਿੰਗ ਵਿਭਾਗ ਮਾਰਕਫੈ਼ੱਡ ਦੀਆਂ ਇਮਾਰਤਾਂ ਅਤੇ ਰੱਖ -ਰਖਾਵ ਦਾ ਕੰਮ ਕਰਦਾ ਹੈ I ਮਾਰਕਫੈਡ ਦੇ ਇੰਜੀਨੀਅਰਿੰਗ ਵਿੰਗ ਦੁਆਰਾ ਚਲਾਏ ਗਏ ਪ੍ਰਮੁੱਖ ਕਾਰਜ ਹੇਠਾਂ ਦਿੱਤੇ ਗਏ ਹਨ:

1) ਪੰਜਾਬ ਰਾਜ ਦੇ ਸਕੂਲਾਂ ਵਿੱਚ ਕੰਪਿਉਟਰ ਲੈਬਾਂ ਦਾ ਇਲੈਕਟ੍ਰੀਫਿਕੇਸ਼ਨ ਅਤੇ ਫਰਨੀਸ਼ਿੰਗ I

2) ਬੋਲ਼ੇ ਅਤੇ ਗੂੰਗੇ ਬੱਚਿਆਂ ਲਈ 2 ਬਾਲ ਘਰਾਂ ਦਾ ਨਿਰਮਾਣ I

3) ਖੇਡ ਕੰਪਲੈਕਸਾਂ ਦਾ ਨਿਰਮਾਣ, ਖੇਡ ਵਿਭਾਗ ਪੰਜਾਬ I

4) ਡੇਅਰੀ ਵਿਕਾਸ ਦੀਆਂ ਇਮਾਰਤਾਂ ਦਾ ਨਿਰਮਾਣ I

5) ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਅਜਾਇਬ ਘਰ ਦੀ ਉਸਾਰੀ I

ਵਰਤਮਾਨ ਵਿੱਚ ਇੰਜੀਨੀਅਰਿੰਗ ਵਿੰਗ ਹਾਉਸਫ਼ੈਡ ,ਪੰਜਾਬ ਦੁਆਰਾ ਸੈਕਟਰ -79, ਮੋਹਾਲੀ ਵਿੱਚ 52 ਫਲੈਟਾਂ ਦੇ ਨਿਰਮਾਣ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਕੰਮ ਕਰ ਰਿਹਾ ਹੈ ।

ਪ੍ਰੋਜੈਕਟ ਅਤੇ ਇੰਜੀਨੀਅਰਿੰਗ ਸ਼ਾਖਾ

ਪ੍ਰੋਜੈਕਟ ਅਤੇ ਇੰਜੀਨੀਅਰਿੰਗ ਸ਼ਾਖਾ ਮਾਰਕਫੈ਼ੱਡ ਦੇ ਨਵੇਂ ਪਲਾਂਟਾਂ/ਮਿੱਲਾਂ/ਫੈਕਟਰੀਆਂ ਦੇ ਨਿਰਮਾਣ/ਸਥਾਪਨਾ ਦੇ ਕੰਮਾਂ ਦੀ ਦੇਖਭਾਲ ਕਰ ਰਹੀ ਹੈ I ਹੇਠਾਂ ਚੱਲ ਰਹੇ ਪ੍ਰੋਜੈਕਟ ਦੀ ਦੇਖਭਾਲ ਪ੍ਰੋਜੈਕਟ ਅਤੇ ਇੰਜੀਨੀਅਰਿੰਗ ਸ਼ਾਖਾ ਦੁਆਰਾ ਕੀਤੀ ਜਾ ਰਹੀ ਹੈ:

1. ਪਿੰਡ ਚੂਹੜਵਾਲੀ, ਜਲੰਧਰ (ਪੰਜਾਬ) ਵਿਖੇ ਨਵਾਂ ਪਲਾਂਟ ਮਾਰਕਫੈਡ ਦੇ ਡੱਬਾਬੰਦ ਭੋਜਨ ਉਤਪਾਦਾਂ ਲਈ ਲਗਾਇਆ ਗਿਆ I

2. ਕਪੂਰਥਲਾ, ਪੰਜਾਬ ਵਿਖੇ ਮਾਰਕਫੈੱਡ ਕੈਟਲ ਫੀਡ ਅਤੇ ਸਹਿਯੋਗੀ ਉਦਯੋਗ ਦਾ ਪਲਾਂਟ ਸਥਾਪਤ ਕੀਤੇ ਗਿਆ I

3. ਮਾਰਕਫੈਡ ਵਣਸਪਤੀ ਪਲਾਂਟ (80 ਟੀਪੀਡੀ) ਮਾਰਕਫੈਡ ਵਣਸਪਤੀ ਅਤੇ ਅਲਾਇਡ ਇੰਡਸਟਰੀਜ਼, ਖੰਨਾ ਵਿਖੇ ਸਥਾਪਤ ਕਰਨ ਦਾ ਪ੍ਰਸਤਾਵ ਹੈ।

4. ਮਾਰਕਫੈਡ ਦੀਆਂ ਪੰਜਾਬ ਵਿੱਚ ਮੌਜੂਦ ਸੰਪਤੀਆਂ ਵਿੱਚ ਕਣਕ ਦੀ ਆਟਾ ਚੱਕੀ (100 ਟੀਪੀਡੀ) ਲਗਾਉਣ ਦਾ ਪ੍ਰਸਤਾਵ ਹੈ।