//markfedpunjab.com/markfed/wp-content/uploads/2021/07/foodgrain01.jpg
ਅਨਾਜ ਖਰੀਦ

ਕਣਕ

ਪੰਜਾਬ ਮਾਰਕਫੈੱਡ ਸੈੱਟਰਲ ਪੂਲ ਅਕਾਉੱਟ ਵਿੱਚ ਸੰਨ 1967 ਤੋਂ ਘੱਟੋ ਘੱਟ ਖਰੀਦ ਕੀਮਤ (MSP) ਤੇ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਕਰ ਰਿਹਾ ਹੈ। ਕਣਕ ਦੀ ਇਹ ਖਰੀਦ ਭਾਰਤ ਸਰਕਾਰ ਦੇ ਮਾਪਦੰਡਾਂ ਦੇ ਮੁਤਾਬਿਕ 110 ਬ੍ਰਾਂਚ ਦਫਤਰ ਅਤੇ 20 ਜ਼ਿਲਾ ਦਫਤਰਾਂ ਦੇ ਰਾਹੀੱ ਕੀਤੀ ਜਾਂਦੀ ਹੈ। ਮਾਰਕਫੈੱਡ ਕੋਲ ਆਪਣੀ 10 ਲੱਖ ਮੀਟ੍ਰਿਕ ਟਨ ਗੋਦਾਮ ਭੰਡਾਰਨ ਦੀ ਅਤੇ 5.50 ਲੱਖ ਮੀਟ੍ਰਿਕ ਟਨ ਆਪਣੀ ਓਪਨ (CAP) ਦੇ ਭੰਡਾਰਨ ਦੀ ਸਮਰਥਾ ਹੈ। ਹਰ ਸਾਲ ਕਣਕ ਦੀ ਖਰੀਦ ਆਪਣੀ ਭੰਡਾਰਨ ਸਮਰਥਾ ਤੋਂ ਜ਼ਿਆਦਾ ਹੋਣ ਕਾਰਣ ਪ੍ਰਾਈਵੇਟ ਗੋਦਾਮਾਂ ਅਤੇ ਪਲਿੰਥਾਂ ਨੂੰ ਕਿਰਾਏ ਤੇ ਲੈ ਕੇ ਕਣਕ ਦਾ ਭੰਡਾਰਨ ਕੀਤਾ ਜਾਂਦਾ ਹੈ। ਮਾਰਕਫੈੱਡ ਹਰ ਸਾਲ 28 ਤੋਂ 30 ਲੱਖ ਟਨ ਕਣਕ ਦੀ ਖਰੀਦ ਕਰਦਾ ਹੈ ਅਤੇ ਪੰਜਾਬ ਰਾਜ ਦੀਆਂ ਸਾਰੀਆਂ ਰਾਜ ਪੱਧਰ ਦੀਆਂ ਖਰੀਦ ਏਜੰਸੀਆਂ ਤੋਂ ਜ਼ਿਆਦਾ ਸੈੱਟਰਲ ਪੂਲ ਲਈ ਖਰੀਦ ਕਰਦਾ ਹੈ।

ਪੰਜਾਬ ਮਾਰਕਫੈੱਡ ਕਣਕ ਦੀ ਖਰੀਦ ਦੌਰਾਨ ਕੋਆਪੇ੍ਰਟਿਵ ਮਾਰਕੀਟਿੰਗ ਸੋਸਾਇਟੀਆਂ ਨੂੰ ਖਰੀਦ ਵਿੱਚ ਸ਼ਾਮਲ ਕਰਵਾ ਕੇ ਆਪਣੇ ਸਰੋਤਾਂ ਤੋਂ ਕਮਿਸ਼ਨ ਦਿੰਦਾ ਹੈ।

ਕਣਕ ਦੀ ਮੰਡੀਆਂ ਵਿੱਚ ਖਰੀਦ, ਗੋਦਾਮਾਂ ਵਿੱਚ ਸਟੋਰੇਜ਼ ਅਤੇ ਐਫ਼ਸੀ਼ਆਈ਼ ਨੂੰ ਡਿਸਪੈਚ ਕਰਨ ਤੱਕ ਇਸ ਦੀ ਸਾਰੀ ਜਿੰਮੇਵਾਰੀ ਮਾਰਕਫੈੱਡ ਦੀ ਹੁੰਦੀ ਹੈ। ਕਣਕ ਦੀ ਖਰੀਦ ਪ੍ਰਕਿਰਿਆ ਅਤੇ ਇਸ ਦੇ ਡਿਸਪੈਚ ਤੱਕ ਵਿੱਚ ਕਈ ਵਿਭਾਗ ਅਤੇ stake holders ਭਾਗ ਲੈੱਦੇ ਹਨ ਜਿਵੇੱ ਕਿ ਪੰਜਾਬ ਮੰਡੀ ਬੋਰਡ, ਡਿਪਾਰਟਮੈੱਟ ਆਫ ਫੂਡ ਤੇ ਸਿਵਲ ਸਪਲਾਈਜ, ਖੇਤੀਬਾੜੀ ਵਿਭਾਗ, ਆੜਤੀ, ਲੇਬਰ, ਟਰਾਂਸਪੋਰਟਰ, ਕਿਸਾਨ ਅਤੇ ਐਫ਼ਸੀ਼ਆਈ਼।

ਝੋਨਾ ਅਤੇ ਚੌਲ

“ਮਾਰਕਫੈੱਡ ਰਾਜ ਦੀ ਇਕ ਖਰੀਦ ਏਜੰਸੀ ਹੈ ਜੋ ਰਾਜ ਦੇ ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ ਤੇ ਝੋਨੇ ਦੀ ਖਰੀਦ ਕਰਦੀ ਹੈ। ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਦੁਆਰਾ ਕੀਤੀ ਜਾਣ ਵਾਲੀ ਝੋਨੇ ਦੀ ਖਰੀਦ ਦੀ ਮਾਤਰਾ ਮਿਥੀ  ਜਾਂਦੀ ਹੈ। ਉਕਤ ਨੋਡਲ ਵਿਭਾਗ ਦੁਆਰਾ ਮਾਰਕਫੈਡ ਨੂੰ ਖਰੀਦ ਕੇਂਦਰ ਵੀ ਅਲਾਟ ਕੀਤੇ ਜਾਂਦੇy ਹਨ। ਖੁਰਾਕ ਵਿਭਾਗ ਦੁਆਰਾ ਮਾਰਕਫੈਡ ਨੂੰ ਅਲਾਟ ਕੀਤੀ ਗਈ ਚੌਲਾਂ ਦੀਆਂ ਮਿੱਲਾਂ ਵਿਚ ਝੋਨਾ ਸਟੋਰ ਕੀਤਾ ਜਾਂਦਾ ਹੈ। ਬਣਦਾ ਚੌਲ ਪੂਰੇ ਰਾਜ ਦੇ ਮਨੋਨੀਤ ਡਿਪੂਆਂ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਦਿੱਤਾ ਜਾਂਦਾ ਹੈ। ਮਾਰਕਫੈਡ ਦੁਆਰਾ ਸਾਉਣੀ ਮਾਰਕੀਟਿੰਗ ਸੀਜ਼ਨ 2020-21 ਦੌਰਾਨ 51.99 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ”।